ਆਪੇ ਖੁਦ ਬਣਾਕੇ ਬੰਦਾ, ਨਚਣ ਟੱਪਣ ਲਾਉਨੈ।
ਫਿਰ ਬੰਦੇ ਵਿਚ ਬਹਿਕੇ ਬੋਲੇੰ, ਨਾਲੇ ਪੁਠਾ ਗੇੜ ਚਲਾਨੈ।
ਤੇਰੇ ਬਾਝੋਂ ਪਤ ਨਾ ਹਿੱਲੇ, ਕੀ ਬੰਦੇ ਦੇ ਹਥ ਵੇ ਰੱਬਾ,
ਤੇਰੀਆਂ ਤੂੰ ਹੀ ਜਾਣੇ ਸਜਣਾ , ਬੰਦੇ ਦੇ ਕੀ ਵੱਸ ਵੇ ਰੱਬਾ।
ਕਿਧਰੇ ਬੰਦਾ ਬੰਦੇ ਮਾਰੇ, ਕਿਧਰੇ ਪਿਆ ਬਚਾਵੇ।
ਕਿਧਰੇ ਬਣ ਜਾਂਦਾ ਹੈ ਰਾਖਸ਼, ਕਿਧਰੇ ਦੇਵ ਕਹਾਵੇ।
ਦੇਵ ਬਣਾ ਫਿਰ ਤਪੜ ਰੋਲੇੰ, ਮਿੱਟੀ ਕਰੇਂ ਹੰਕਾਰ ਵੇ ਰੱਬਾ,
ਤੇਰੀਆਂ ਤੂੰ ਹੀ ਜਾਣੇ ਸਜਣਾ , ਬੰਦੇ ਦੀ ਕੀ ਕਾਰ ਵੇ ਰੱਬਾ।
ਜਦ ਤੂੰ ਮਤ ਨੂੰ ਪੁਠੀ ਫੇਰੇੰ, ਬੰਦਾ ਪੈ ਜਾਵੇ ਵਿਚ ਨੇਰੇ,
ਚਾਹੁੰਦਾ ਵੀ ਫਿਰ ਨਿਕਲ ਨਾ ਪਾਵੇ, ਦੁਰਮਤ ਦੇ ਜਦ ਪਾਵੇਂ ਘੇਰੇ।
ਪਹਿਲਾਂ ਮਤ ਤੇ ਪੜਦਾ ਪਾ ਕੇ, ਪੜਦਾ ਫਿਰ ਹਟਾਵੇਂ ਰੱਬਾ,
ਤੇਰੀਆਂ ਤੂੰ ਹੀ ਜਾਣੇ ਸਜਨਾ, ਕਿਹੜੇ ਗੇੜੇ ਪਾਵੇਂ ਰੱਬ।
ਜੋਰ ਨਾ ਚੱਲਦਾ ਤੇਰੇ ਅੱਗੇ, ਬੰਦਾ ਖੜਾ ਨਿਮਾਣਾ ਲੱਗੇ,
"ਤੇਜ" ਕਦੇ ਬੰਦੇ ਨੂੰ ਕਰ ਦੇ ਰਾਜਾ,ਕਦੇ ਭਿਖਾਰੀ ਮੰਗਣ ਲਾਵੇਂ।
ਫਿਰ ਕਰਵਾਕੇ ਤਰਲੇ ਮਿਨਤਾ, ਖਟਦਾ ਆਪਣਾ ਜਸ ਵੇ ਰਬਾ

ਡਾ ਕਵਲਜੀਤ ਸਿੰਘ " ਤੇਜ"

No comments:
Post a Comment