Saturday, 3 November 2012


ਕੁਛ ਤੋ ਹੈ ਹਮ ਮੇ , ਜੋ ਆਜ ਭੀ ਜਿੰਦਾ ਹੈ "ਤੇਜ" ,
ਵਰਨਾ ਉਨ੍ਹੋ ਨੇ ਤੋ ਕੋਈ ਕਮੀ ਨਹੀਂ ਛੋੜੀ 

ਹੋਂਸਲਾ

ਅਖੀਆਂ ਵਿਚ ਹੰਝੂ ਨਹੀਂ ਆਉਂਦੇ,
ਅਸੀਂ ਸਿਖ ਲਿਆ ਪੀੜ ਨੂੰ ਕਿੰਜ ਜਰਨਾ,
ਦੇਖ ਮਨ ਸਮੁੰਦਰ ਸ਼ਾਂਤ ਖੜੇ ,
ਸਿਖ ਜਜਬਾਤ ਨੂੰ ਕਾਬੂ ਇੰਜ ਕਰਨਾ 

ਤੂੰ ਕਿਓਂ ਹਵਾਵਾਂ ਤੋਂ ਡਰ ਬੈਠਾ,
ਤੇਰਾ ਵਾਸਤਾ ਰਿਹਾ ਤੁਫਾਨਾ ਨਾਲ 
ਮੁਰਝਾਂਦੇ ਓਹ ਜੋ ਜੜੋ ਸੁਕੇ, 
ਜੜ ਡੂੰਗੀ ਸਾਡੀ ਨਹੀਂ ਸੜਨਾ 

ਜੇਹੜੇ ਝੜ ਗਏ, ਓਹ ਕਮਜੋਰ ਰਹੇ,
ਇਥੇ ਪੂੰਗਾ ਨਵੀਆਂ ਫੁਟਦੀਆਂ ਨੇ
ਇਹਨਾ ਪੂੰਗਾ ਵਧਣਾ ਫੁਲਣਾ ਹੈ ,
"ਤੇਜ" ਚਮਨ ਇਹਨਾ ਨੇ ਹੈ ਬਣਨਾ

Sunday, 21 October 2012

ਅੱਜ ਨਸ਼ਿਆਂ ਨੇ ਪੱਟ ਤਾ ਪੰਜਾਬ ਮੇਰੇ ਬੇਲੀਓ

ਕਿਤੇ ਸੀਗਾ ਡੋਲਿਆਂ ਤੇ ਮਾਣ ਮੇਰੇ ਬੇਲੀਓ,
ਅੱਜ ਨਸ਼ਿਆਂ ਨੇ ਪੱਟ ਤਾ ਪੰਜਾਬ ਮੇਰੇ ਬੇਲੀਓ 

ਠੇਕਿਆਂ ਦੀ ਹੁਣ ਭਰਮਾਰ ਹੋ ਗਈ,
ਭੁਕੀ ਤੇ ਸਮੈਕ ਦੀ ਬਹਾਰ ਹੋ ਗਈ,
ਰੇੜੀ ਬੀੜੀਆਂ ਦੀ ਹੋਈ ਬੇਹਿਸਾਬ ਮੇਰੇ ਬੇਲੀਓ,
ਅੱਜ ਨਸ਼ਿਆਂ ਨੇ ਪੱਟ ਤਾ ਪੰਜਾਬ ਮੇਰੇ ਬੇਲੀਓ 

ਉਚੇ ਲੰਬੇ ਕਦ ਸੀਗੇ, ਧੂੜਾਂ ਪੱਟਦੇ,
ਵੈਰੀ ਨਾਲ ਖਹਿ, ਯੋਧੇ ਵੈਰ ਖੱਟਦੇ,
ਬੋਤਲ ਨੇ ਕਰ ਤਾ ਬਰਬਾਦ ਮੇਰੇ ਬੇਲੀਓ,
ਅੱਜ ਨਸ਼ਿਆਂ ਨੇ ਪੱਟ ਤਾ ਪੰਜਾਬ ਮੇਰੇ ਬੇਲੀਓ

ਅਜੇ ਵੀ ਏ ਮੋਕਾ, ਘਰੇ ਮੁੜ ਬੇਲੀਆ,
ਕੁਛ ਨਹੀਓਂ ਹੈਗਾ ਏਹਦੇ ਵਿਚ ਬੇਲੀਆ,
ਇਜਤਾਂ ਨੂੰ ਕਰੂ ਤਾਰੋ ਤਾਰ ਮੇਰੇ ਬੇਲੀਓ
ਅੱਜ ਨਸ਼ਿਆਂ ਨੇ ਪੱਟ ਤਾ ਪੰਜਾਬ ਮੇਰੇ ਬੇਲੀਓ

( ਅਖੀਰਲਾ ਬੰਦ ਗੁਰਦਾਸ ਮਾਨ ਜੀ ਦੇ ਨਾਮ ਜਿਨਾ ਨੇ ਆਪਣਾ ਪੰਜਾਬ ਹੋਵੇ , ਘਰ ਦੀ ਸ਼ਰਾਬ ਹੋਵੇ ਗਾ ਗਾ ਧੂੜਾਂ ਪੱਟੀਆਂ)

"ਤੇਜ" ਗਾਇਕਾਂ ਨੇ ਅੱਜ ਪੂਰੀ ਵਾਹ ਲਾ ਦਿਤੀ,
ਘਰ ਦੀ ਸ਼ਰਾਬ ਕੱਡ ਗਾਹ ਪਾ ਦਿਤੀ,
ਹੁਣ ਸੜਕ ਤੇ ਰੁਲਦਾ ਨਵਾਬ ਮੇਰੇ ਬੇਲੀਓ,
ਹੁਣ ਗਾਇਕਾਂ ਨੇ ਪੱਟ ਤਾ ਪੰਜਾਬ ਮੇਰੇ ਬੇਲੀਓ

ਡਾ ਕਵਲਜੀਤ ਸਿੰਘ, ਸਿਡਨੀ

Friday, 19 October 2012

ਜਰਨੈਲੀ

ਲਓ ਜੀ ਹੁਣ ਪੂਰੀ ਕਵਿਤਾ ਸੁਨੋ,ਗਿੱਦੜ ਕੋਣ ਨੇ ਤੇ ਕੁੱਤੇ ਕੋਣ , ਇਹਨਾ ਬਾਰੇ ਤਾਂ ਸੋਚਿਆ ਨਹੀਂ , ਪਰ ਇਕ ਗੱਲ ਚੇਤੇ ਰਖਣ ਵਾਲੀ ਹੀ ਕੇ ਅੱਜ ਕਲ ਗਿਦੜ ਯੂ ਟਿਊਬ ਤੇ ਜਿਆਦਾ ਦੀ ਛਾਲਾਂ ਮਾਰ ਮਾਰ ਕੁੱਤੇ ਕੁੱਤੇ ਕਹਿ ਕੇ ਲਲਕਾਰੇ ਮਾਰ ਰਹੇ ਨੇ 

ਗਿਦੜਾਂ ਮਿਲ ਕੇ ਮਤਾ ਪਕਾਇਆ,
ਕੁਤਿਆਂ ਵਖਤ ਅਸਾਂ ਨੂੰ ਪਾਇਆ,
ਸ਼ਾਨ ਨਾਲ ਸਾਨੂੰ ਖੜਨ ਨਹੀਂ ਦਿੰਦੇ,
ਪਿੰਡ ਵਿਚ ਸਾਨੂ ਵੜਨ ਨਹੀਂ ਦਿੰਦੇ,
ਜਦ ਕੋਈ ਪਿੰਡ ਦੇ ਕੋਲ ਵੀ ਜਾਂਦਾ,
ਲੱਤ ਪੜਵਾ ਕੇ ਘਰ ਨੂੰ ਆਂਦਾ,
ਕਹਿੰਦੇ ਇਹ ਹੈ ਪਿੰਡ ਅਸਾਡਾ,
ਭੱਜ ਜੋ ਨਹੀਂ ਤ
ੇ ਲ੍ਲ੍ਥ ਜੁ ਮਾਂਜਾ,
ਭਲਿਓ...ਬਹੁਤ ਪਰੇਸ਼ਾਨੀ ਹੋਈ,
ਬਾਜ ਨਾ ਆਵੇ ਕੁੱਤਾ ਕੋਈ,
ਇੰਨਾ ਨੂੰ ਦਸ ਕਿੰਜ ਸਮਝਾਈਏ,
ਕਿੰਜ ਇਨਾ ਨੂੰ ਰੋਕਾ ਲਾਈਏ,
ਗਿਦੜਾਂ ਮਿਲ ਕੇ ਕਰੀ ਵੀਚਾਰ,
ਕੁੱਤੇ ਕਰਨੇ ਤਾਰੋ ਤਾਰ,
ਇਕ ਕਹੇ ਮਿਲ ਕਰ ਦੋ ਹੱਲੇ ,
ਇਕ ਕਹਿੰਦਾ ਇੰਨਾ ਦੇ ਕਖ ਨਹੀਂ ਪੱਲੇ,
ਇੱਕ ਕਹੇ, ਚਲ ਛੱਡੋ ਯਾਰੋ ,
ਝਗੜਾ ਕਾਹਤੋਂ , ਗੱਲੀਂ ਬਾਤੀਂ ਸਾਰੋ,
ਇੱਕ ਗਿੱਦੜ ਗਾਂਧੀ ਦਾ ਚੇਲਾ,
ਅਹਿੰਸਾ ਨਾਲ ਜਿਹਦਾ ਪੱਕਾ ਮੇਲਾ,
ਕਹਿੰਦਾ ਕਰ ਦੋ ਭੁਖ ਹੜਤਾਲ,
ਚਲਾ ਕੇ ਚਰਖੇ ਚਲੋ ਚਾਲ,
ਬਾਕੀ ਕਹਿੰਦੇ ਕਮਲਾ ਹੋਇਆਂ,
ਹੋਸ਼ ਕਰ ਚ੍ਬਲਾ, ਅਣਖ ਪਹਿਚਾਨ,
ਅੱਗੇ ਨਹੀਓਂ ਖਾਣ ਨੂੰ ਲਭਦਾ,
ਜੋ ਲਭਦਾ, ਕੁੱਤੇ ਲੈ ਜਾਨ,
ਅਸਾਂ ਵੀ ਲਾਣੀ ਪੂਰੀ ਤਾਣੀ,
ਕਰਨ ਨਾ ਦੇਣੀ ਕੁੱਤੇ ਖਾਣੀ,
ਸੁਨ ਕੇ ਗਿਦੜਾਂ ਨੂੰ ਰੋਹ ਚੜਿਆ,
ਓਏ ਗੱਲੀਂ ਬਾਤੀਂ ਕੱਦ ਕੋਈ ਝੜਿਆ,
ਭੋੰਕ੍ਨ ਦੇ ਇਹ ਮਾਹਰ ਨੇ ਪੂਰੇ,
ਇਲਾਜ ਇਹਨਾ ਦਾ ਸ਼ਿਤਰ ਚਾਰ,
ਸੁਣ ਤਕਰੀਰ ਦਿਲ ਗਿਦੜਾਂ ਧੜਕੇ,
ਮੁਛਾਂ ਕੁੰਡੀਆਂ ਡੋਲੇ ਫੜਕੇ,
ਇਹ ਕੀ ਆਪਣੇ ਆਪ ਨੂੰ ਸਮਝਣ,
ਹਿੰਮਤ ਕੀ ਏ ਮੁਹਰੇ ਖੜ ਜਾਨ,
ਮਿਲ ਕੇ ਆਜੋ ਹਲ੍ਲਾ ਕਰੀਏ,
ਇਕ ਇਕ ਕੁਤੇ ਨੂੰ ਵੱਡ ਧਰੀਏ,
ਕਠੇ ਹੋਈਏ , ਤਾਂ ਰਾਜ ਅਸਾਡਾ,
ਕੁਤਿਆਂ ਨਾਲ ਲਈਏ ਅੱਜ ਆਢਾ,
ਕੁਤਿਆਂ ਨੂੰ ਕ੍ਕੱਡ ਪਿੰਡੋਂ ਸੁਟੀਏ,
ਆਜੋ ਮਿਲ ਕੇ ਧੂੜਾਂ ਪੱਟੀਏ,
ਸੁਣ ਕੇ ਗਿਦੜਾਂ ਲਾਏ ਜੈਕਾਰੋ,
ਕੁਤੇ ਮਾਰੋ ,ਕੁਤੇ ਮਾਰੋ .....
ਯੁਧ ਨੀਤੀ ਦੀ ਖਿਚੀ ਤਿਆਰੀ,
ਫੋਜ ਇਕਠੀ ਕੀਤੀ ਭਾਰੀ,
ਇਕ ਕਹਿੰਦਾ ਜਰਨੈਲ ਬਨਾਵੋ,
ਹਥ ਵਿਚ ਉਦੇ ਕਮਾਂਡ ਫੜਾਵੋ,
ਇਕ ਗਿਦੜ ਨੂੰ ਅੱਗੇ ਕਰਕੇ,
ਓਹਦੀ ਜਿਮੇਵਾਰੀ ਲਾਵੋ,
ਗਿਦੜਾਂ ਵਿਚੋਂ ਗਿਦੜ ਕਢਿਆ,
ਫੂਕਾਂ ਦੇ ਅਸਮਾਨੀ ਛਡਿਆ,
ਕਹਿੰਦੇ ਤੇਰੇ ਤੋਂ ਨੇ ਆਸਾਂ,
ਤੂੰ ਹੈਂ ਗਿਦੜਾਂ ਦਾ ਸਰਦਾਰ,
ਭੂਤਲ ਹੋ ਕੇ ਗਿਦੜ ਖੜਿਆ,
ਅੱਜ ਜੋ ਕੁਤਾ ਹਥ ਤੇ ਚੜਿਆ,
ਬਚ ਕੇ ਨਾ ਓਹ ਕੀਤੇ ਵੀ ਜਾਵੇ,
ਪਿੰਡ ਵਿਚ ਫਿਰ ਓਹ ਪੈਰ ਨਾ ਪਾਵੇ,
ਰਲ ਕੇ ਆਪਾਂ ਵਡਣੇ ਕੁੱਤੇ,
ਕੁਤਿਆਂ ਦੇ ਸਿਰ ਮਾਰਨੇ ਜੁੱਤੇ,
ਫਿਰ ਗਿਦੜਾਂ ਨੇ ਜੋਸ਼ ਨਾਲ ਸੋਚਿਆ ਕੇ ਹੁਣ ਜਰਨੈਲ ਬਣ ਗਿਆ , ਹੂਕ ਕੋਈ ਨਿਸ਼ਾਨੀ ਵੀ ਜਰਨੈਲ ਦੇ ਹੋਣੀ ਚਾਹੀਦੀ ਹੈ ਤਾਂ ਕੇ ਦੂਰੋਂ ਹੀ ਜਰਨੈਲ ਆਉਂਦਾ ਦਿਸੇ , ਸੋ ਓਹਨਾ ਕੀ ਸਕੀਮ ਲਾਈ:
ਫਖਰ ਅਸਾਡਾ, ਜਰਨੈਲ ਲਸਾਨੀ,
ਜਰਨੈਲ ਦੇ ਬੰਨੋ ਇਕ ਨਿਸ਼ਾਨੀ,
ਯੁਧ ਮੈਦਾਨੇ ਦੂਰੋਂ ਦਿਸੇ,
ਸਾਡੀ ਫੋਜ ਦੀ ਮੁਖ ਨਿਸ਼ਾਨੀ,
ਇਕ ਗਿਦੜ ਛੱਜ ਚਕ ਲਿਆਇਆ,
ਜਰਨੈਲ ਦੀ ਪਿਠ ਤੇ ਬੰਨ ਸਜਾਇਆ,
ਕਹਿੰਦੇ ਮਾਣ ਨਾਲ ਤੂੰ ਹੈ ਯੋਧਾ,
ਤੇਰੇ ਪਿਛੇ ਹੈ ਜਰਨੈਲੀ,
ਕੁਤਿਆਂ ਨੂੰ ਵੀ ਭਿਣਕ ਪੈ ਗਈ,
ਗਿਦੜਾਂ ਦੀ ਅੱਜ ਮੱਤ ਬਹਿ ਗਈ,
ਗਿਦੜ ਆਉਂਦੇ ਕਰਨ ਨੂੰ ਹੱਲਾ,
ਢਾਹ ਲੋ ਮਿਲ ਕੇ ਕੱਲਾ ਕੱਲਾ,
ਗਿਦੜ ਸੈਨਾ ਪਿੰਡ ਵਿਚ ਆਈ,
ਜਰਨੈਲ ਅੱਗੇ ਜਰਨੈਲੀ ਲਾਈ,
ਮਾਰ ਲਲਕਾਰਾ ਆ ਜੋ ਕੁਤਿਓ,
ਯੋਧੇ ਦੇਖੋ ਆ ਕੇ ਸੁਤਿਓ,
ਇਕ ਦੋ ਕੁੱਤੇ ਆਉਂਦਿਆਂ ਢਾਹੇ,
ਗਿਦੜਾਂ ਹੋਰ ਵੀ ਹੋਂਸਲੇ ਆਏ,
ਪਿੰਡ ਦੀ ਜਦ ਜੂਹ ਵਿਚ ਆਏ,
ਕੁਤਿਆਂ ਦੀ ਇੰਜ ਹੋਈ ਬੋਛਾੜ,
ਹਮਲਾ ਕੀਤਾ ਤਾਬੜ ਤਾੜ,
ਬਹੁੰ ਬਹੁੰ ਕਰ ਕੇ ਸਾਰੇ ਪੈ ਗਏ,
ਗਿਦੜਾਂ ਨੂੰ ਹੁਣ ਪਿਸੂ ਪੈ ਗਏ,
ਓਏ ਜਾਨ ਬਚਾ ਲੋ, ਭੱਜ ਲੋ ਸਾਰੇ,
ਕੁਝ ਗਿਦੜਾਂ ਨੇ ਕਰੀ ਪੁਕਾਰ,
ਕੁੱਤੇ ਨਿਕਲੇ ਸਾਲੇ ਧਕੜ,
ਗਿਦੜ ਹੋ ਗਏ ਰਫੂ ਚੱਕਰ,
ਕੁੱਤੇ ਮਿਲ ਜਰਨੈਲ ਨੂੰ ਪੈ ਗਏ,
ਜਰਨੈਲ ਨਾਲ ਦੋ ਸਾਥੀ ਰਹਿ ਗਏ,
ਕਮਾਦ ਦੇ ਖੇਤ ਵਿਚ ਲਾਈ ਛਾਲ,
ਛੱਜ ਅੜ ਗਿਆ ਗੰਨਿਆ ਨਾਲ,
ਨਾਲ ਦੇ ਕਹਿੰਦੇ ਰੁਕਿਆ ਕਿਓਂ ਹੈਂ,
ਜਾਨ ਬਚਾ ਲਾਈ ਮਰਦਾ ਕਿਓਂ ਹੈ,
ਕੁੱਤਿਆਂ ਤੇਰਾ ਕੀਮਾ ਕਰਨਾ,
ਵੱਡ ਕੇ ਤੇਰਾ ਕੁੱਕੜ ਧਰਨਾ,
ਬੋਲਿਆ ਖੋਲ ਕੇ ਦਿਲ ਦੇ ਤਾਰ,
ਰੋਂਦਾ ਗਿਦੜਾਂ ਦਾ ਸਰਦਾਰ,
ਮੈਂ ਤਾਂ ਭੱਜਾਂ ਡੰਡੀਓ ਡੰਡੀ,
ਇਹ ਜਰਨੈਲੀ ਨਹੀਓਂ ਭੱਜਣ ਦਿੰਦੀ,
ਮੇਰੇ ਇਹ ਨਾ ਪਿਛੋਂ ਲਥੇ,
ਹੁਣ ਮਰਨਾ ਲਿਖਿਆ ਮੇਰੇ ਮਥੇ,
ਰੋਂਦੇ ਦਾ ਮੇਰਾ ਹਿਰਦਾ ਧੜਕੇ,
ਦਿਨ ਕਲਮੁਹਾ ਚੇਤੇ ਕਰਕੇ,
ਜਿਸ ਦਿਨ ਇਹ ਜਰਨੈਲੀ ਚਕੀ,
ਆਪਣੀ ਧੋਣ ਵਡਾਈ ਪੱਕੀ,
"ਤੇਜ" ਮੱਤ ਮੇਰੀ ਹੁਣ ਲੈ ਕੇ ਜਾਇਓ,
ਜਰਨੈਲੀ ਨੂੰ ਤੁਸੀਂ ਮੁੰਹ ਨਾ ਲਾਇਓ
ਡਾ ਕਵਲਜੀਤ ਸਿੰਘ ਤੇਜ

੧੯੮੪

ਅਸੀਂ ਦੱਸੋ ਕਿਦਾਂ ਭੁੱਲ ਜਾਈਏ,
ਓਹ ਡੁੱਲਿਆ ਖੂਨ ਮਸੂਮਾ ਦਾ,
ਸਾਡੇ ਦਿਲ ਵਿਚ ਅੱਜ ਵੀ ਹੂਕ ਉਠੇ,
ਕੀ ਦੋਸ਼ ਸੀ ਓਹ ਮਜਲੂਮਾ ਦਾ 


ਕਿਸੇ ਮਾਂ ਦੀ ਅੱਖ ਦਾ ਤਾਰਾ ਸੀ,
ਜਿਓੰਦਾ ਜਿਸ ਨੂੰ ਇਹਨਾ ਸਾੜ ਦਿਤਾ,
ਕਿਸੇ ਭੈਣ ਦਾ ਓਹ ਸੀ ਵੀਰ ਇਕੋ,
ਇਕ ਗਲੀ ਚ ਲਾਸ਼ ਬਣਾ ਦਿਤਾ

ਕਿਤੇ ਮਖਣਾ ਦੇ ਨਾਲ ਪਾਲੀ ਸੀ,
ਅੱਜ ਰਾਹ ਵਿਚ ਇਜਤ ਰੁਲਦੀ ਏ,
ਅਸੀਂ ਲੋਕਾਂ ਦੀਆਂ ਬਚਾਉਂਦੇ ਸਾਂ,
ਧੀ ਆਪਣੀ ਕਿਥੇ ਭੁਲਦੀ ਏ 

ਓਹੋ...ਓਹਨੇ ਕੀ ਵਿਗਾੜਿਆ ਸੀ,
ਓਹ ਤੇ ਨਿਕੜਾ ਜਿਹਾ ਪੰਖੇਰੂ ਸੀ, 
ਅਜੇ ਦੁਨੀਆ ਵਿਚ ਸੀ ਪੱਬ ਰਖਿਆ,
ਓਹਨੂੰ ਪੈਰਾਂ ਵਿਚ ਮਧੋਲ ਦਿਤਾ 

ਓਏ ਦੱਸੋ ਕਿਦਾਂ ਭੁਲ ਜਾਈਏ,
ਓਹਨਾ ਜਿਓੰਦੇ ਸੜਦੇ ਲੋਕਾਂ ਨੂੰ,
ਓਏ ਦੱਸੋ ਕਿਦਾਂ ਭੁਲ ਜਾਈਏ,
ਲਾਸ਼ਾਂ ਤੇ ਨਚਦੇ ਲੋਕਾਂ ਨੂੰ

ਓਏ ਦੱਸੋ ਕਿਦਾਂ ਸਹਿ ਲਈਏ,
ਦਰਿੰਦਿਆਂ ਦੀ ਇਸ ਦਰਿੰਦਗੀ ਨੂੰ,
ਕਰ ਪਲਾਂ ਚ ਫੜ ਬਰਬਾਦ ਦਿਤਾ,
"ਤੇਜ " ਹਸਦੀ ਖੇਡਦੀ ਜਿੰਦਗੀ ਨੂੰ,

Wednesday, 21 March 2012

Fansi

ਬਣ ਜਾਣ ਦੋ ਜਲਾਦ ਇਸ ਨੂੰ,
ਲਗਾ ਲੈਣ ਦੋ ਫਾਂਸੀ।
ਇਹ ਵੀ ਦੇਖ ਲਵੇ ਇਕ ਵਾਰ,
ਕਿਦਾਂ ਮੋਤ ਕੰਬਦੀ ਹੈ ।

ਇਹ ਸੋਚਦਾ ਹੈ ਸ਼ਾਇਦ,
ਬੁਜਦਿਲਾਂ ਦੀ ਕੋਮ ਹੈ ਇਹ।
ਗਲ ਪਾ ਕੇ ਰੱਸਾ ਦੇਖ,
ਕਿਦਾਂ ਸੋਚ ਥਮਦੀ ਹੈ ।

ਮੰਨੂੰ ਦੀ ਦਾਤੀ ਨੂੰ, ਅਜੇ,
ਹੋਰ ਖੂਨ ਦੀ ਹੈ ਲੋੜ।
ਅੱਜ ਖਿਚ ਕੇ ਤਖਤਾ ਦੇਖ,
ਕਿਦਾਂ ਪੂੰਗ ਉਗਦੀ ਹੈ ।

ਅਣਖ ਦੀ ਬੂਟੀ ਨੂੰ,
ਖਾਦ ਅਣਖ ਦੀ ਪੈਂਦੀ।
ਤੂੰ ਜਾਣਦਾ ਨਹੀਂ ਇਥੇ,
ਮੋਤ ਵੀ ਮੋਤ ਮੰਗਦੀ ਹੈ।

"ਤੇਜ " ,ਅੱਜ ਖੜ ਦੇਖੀਂ ਮੂਹਰੇ,
ਕਰੀਂ ਢਿਲ ਨਾ ਮਾਸਾਂ।
ਸਾਡੇ ਖੂਨ ਵਿਚ ਕਿਦਾਂ,
ਸਿਦਕ ਦੀ ਲਹਿਰ ਵਗਦੀ ਹੈ ।

Kawaljit SIngh "Tej"

Thursday, 15 March 2012

dedicated to bhai rajoana

ਓਏ ਕਦੋਂ ਡਰਦੇ ਨੇ ਫਾਂਸੀ ਦੇ ਤਖਤਿਆਂ ਤੋਂ,
ਜੇਹੜੇ ਤੇਗਾਂ ਤੇ ਨ੍ਨ੍ਚਣਾ ਜਾਣਦੇ ਨੇ।
ਜੇਹੜੇ ਖੰਡੇ ਦੀ ਧਾਰ ਨਾਲ ਹਰੇ ਹੋਵਣ,
ਕੈਦਾਂ ਵਿਚ ਜਵਾਨੀਆਂ ਮਾਣਦੇ ਨੇ ।

ਪਿਛੇ ਹਟੇ ਨਹੀਂ ਸਿਰਾਂ ਦੇ ਮੁਲ ਦਿੰਦੇ,
ਵੈਰੀ ਮੁਕ ਗਏ , ਮੁਕੇ ਨਹੀਂ ਸਿਰ ਸਾਡੇ।
ਜਾ ਕੇ ਪੁਛੋ ਇੰਦ੍ਰਾ ਬੇਅੰਤਿਆਂ ਨੂੰ,
ਜੇਹੜੇ ਸਿੰਘਾਂ ਤੋਂ ਨਾਸਾਂ ਭਨਾਵਦੇ ਨੇ ।

ਜੁਸੇ ਦੇਖ ਕੇ ਸਾਡੇ, ਥਰ ਥਰ ਕੰਬਦੇ,
ਕੈਦ ਕੀਤਿਆਂ ਵੀ ਪਿੰਜਰੇ ਚ ਸ਼ੇਰ ਹੁੰਦੇ।
ਕ੍ਕ੍ਲਾ ਕ੍ਕ੍ਲਾ ਵੈਰੀ ਲਈ ਲ੍ਲ੍ਖ ਹੁੰਦਾ ,
ਤੇਗ ਆਪਣੀ ਨਾਲ ਗ੍ਗਲ ਸਮਜਾਵਦੇ ਨੇ ।

"ਤੇਜ "ਗ੍ਗਲ ਸੁਣ ਲੋ, ਭਰਮ ਕੋਈ ਰਖਿਓ ਨਾ,
ਟੈੰਕ ਇੰਦਰਾ ਦੇ ਅਸਾਂ ਨੇ ਭੰਨ ਸੁਟੇ ,
ਦੇਖੋ ਇਕ ਲਟਕਾ ਕੇ ਸੂਲੀ ਉਤੇ,
ਕਿਦਾਂ ਸੂਲੀ ਦਾ ਸਿਰ ਝੁਕਾਂਵਦੇ ਨੇ ।

Kawaljit singh "Tej"